ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ
हमरा ठाकुरु सभ ते ऊचा रैणि दिनसु तिसु गावउ रे
Hamrā ṯẖākur sabẖ ṯė ūcẖā raiṇ ḏinas ṯis gāvao rė.
My Master Waheguru ji is the highest of all, and, night and day, I sing His praises.
ਮੇਰਾ ਮਾਲਕ ਸਾਰਿਆਂ ਨਾਲੋਂ ਬੁਲੰਦ ਹੈ। ਰਾਤ ਅਤੇ ਦਿਨ ਮੈਂ ਉਸ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
ਗੁਰ ਪਰਸਾਦਿ ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ
गुर परसादि मेरै मनि वसिआ जो मागउ सो पावउ रे
Gur parsāḏ mėrai man vasiā jo māgao so pāvao rė.
By Satguru ji's guidance and blessings, Waheguru ji is enshrined within my mind, and whatever I Ask for, that I receive.
ਗੁਰਾਂ ਦੀ ਮਿਹਰ ਸਦਕਾ ਸੁਆਮੀ ਮੇਰੇ ਚਿੱਤ ਅੰਦਰ ਟਿਕ ਗਿਆ ਹੈ ਅਤੇ ਜਿਹੜਾ ਕੁਛ ਮੈਂ ਮੰਗਦਾ ਹਾਂ, ਓਹੀ ਮੈਨੂੰ ਮਿਲ ਜਾਂਦਾ ਹੈ।
ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ
नाम रंगि इहु मनु त्रिपताना बहुरि न कतहूं धावउ रे
Nām rang ih man ṯaripṯānā bahur na kaṯahūʼn ḏẖāvao rė.
With Nam's love this mind gets contentment and goes not go anywhere else, again.
ਨਾਮ ਦੀ ਪ੍ਰੀਤ ਨਾਲ ਇਹ ਮਨੂਆ ਰੱਜ ਗਿਆ ਹੈ ਅਤੇ ਮੁੜ ਹੋਰ ਕਿਧਰੇ ਨਹੀਂ ਜਾਂਦਾ।
ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ
जब देखउ प्रभु अपुना सुआमी तउ अवरहि चीति न पावउ रे
Jab ḏėkẖau parabẖ apunā suāmī ṯao avrahi cẖīṯ na pāvao rė.
When I behold my Master Waheguru ji, then I place not another within my mind.
ਜਦ ਮੈਂ ਆਪਣੇ ਸਾਈਂ ਮਾਲਕ ਨੂੰ ਵੇਖ ਲੈਦਾ ਹਾਂ, ਤਦ ਮੈਂ ਹੋਰਸ ਕਿਸੇ ਨੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ।
ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ
नानकु दासु प्रभि आपि पहिराइआ भ्रमु भउ मेटि लिखावउ रे
Nānak ḏās parabẖ āp pehrāiā bẖaram bẖao mėt likẖāvao rė.
Waheguru ji Himself has bequothed upon slave Nanak with the robe of honour and dispelling his doubt and dread, he writes Lord's praises.
ਗੋਲੇ ਨਾਨਕ ਨੂੰ ਠਾਕੁਰ ਨੇ ਖੁਦ ਇਜ਼ਤ ਦੀ ਪੁਸ਼ਾਕ ਪਹਿਨਾਈ ਹੈ। ਆਪਣੇ ਸੰਦੇਹ ਅਤੇ ਡਰ ਨੂੰ ਦੂਰ ਕਰਕੇ ਉਹ ਠਾਕੁਰ ਦੀਆਂ ਸਿਫਤਾਂ ਲਿਖਦਾ ਹੈ।
KEERTAN AT SRI DARBAR SAHIB , SRI AMRITSAR BY BHAI SAHIB MANJIT SINGH JI.RABAB PIANO BY BLESSINGS OF SRIGURU NANAK DEV JI and guidance of Prof.Bibi Kuljeet Kaur ji.Prepared under supervision of Bhai Sahib Dr.Mohan Singh ji 'Rattan'
Tags: Kirtan Sikh